#Politics

ਡੀਏਵੀ ਕਾਲਜ ਦੇ ਅਧਿਆਪਕਾਂ ਨੇ ਅੰਦੋਲਨ ਤੇਜ਼ ਕੀਤਾ: ਤਨਖਾਹ, ਤਰੱਕੀਆਂ ਅਤੇ ਖੁਦਮੁਖਤਿਆਰੀ ਦੇ ਮੁੱਦਿਆਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਦਿੱਲੀ ਵਿਰੋਧ ਪ੍ਰਦਰਸ਼ਨ ਦੀ ਯੋਜਨਾ

Share this News

“ਇੱਕ ਆਵਾਜ਼ ,ਇੱਕ ਮੰਗ: ਇੱਕ ਪ੍ਰਬੰਧਨ ,ਇੱਕ ਨੀਤੀ ”

ਡੀਏਵੀ ਕਾਲਜ ਦੇ ਅਧਿਆਪਕਾਂ ਨੇ ਅੰਦੋਲਨ ਤੇਜ਼ ਕੀਤਾ: ਤਨਖਾਹ, ਤਰੱਕੀਆਂ ਅਤੇ ਖੁਦਮੁਖਤਿਆਰੀ ਦੇ ਮੁੱਦਿਆਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਦਿੱਲੀ ਵਿਰੋਧ ਪ੍ਰਦਰਸ਼ਨ ਦੀ ਯੋਜਨਾ

ਫਿਰੋਜ਼ਪੁਰ, ਅਪ੍ਰੈਲ 24, 2025: ਪੀਸੀਸੀਟੀਯੂ (ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਦੇ ਦਿਸ਼ਾ ਨਿਰਦੇਸ਼ ਅਧੀਨ ਪੰਜਾਬ ਭਰ ਦੇ ਡੀ ਏ ਵੀ ਕਾਲਜਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਦੋ ਘੰਟੇ ਧਰਨੇ ਦੇ ਰੂਪ ਵਿੱਚ ਕੀਤਾ ਗਿਆ । ਜਿਸ ਦੀਆਂ ਮੁੱਖ ਮੰਗਾਂ : ਸਾਰੇ ਰੈਗੂਲਰ ਅਧਿਆਪਕਾਂ ਲਈ ਇੱਕ ਸਾਰ ਅਤੇ ਸੋਧਿਆ ਹੋਇਆ ਵੇਤਨ ਸਕੇਲ ਦਿੱਤਾ ਜਾਵੇ , ਸਾਰੇ ਅਧਿਆਪਕਾਂ ਲਈ ਇਕ ਸਾਰ ਸੀਪੀਐਫ ਦੇ ਕਟੌਤੀ ਨਿਯਮ ਲਾਗੂ ਕੀਤੇ ਜਾਣ, ਐਚ ਐਮ ਵੀ ਕਾਲਜ ਜਲੰਧਰ ਨੂੰ ਅਟੋਨੋਮਸ ਕਰਨ ਦਾ ਵਿਰੋਧ ਕੀਤਾ ਜਾਵੇ ,ਲੰਮੇ ਸਮੇਂ ਤੋਂ ਕੈਸ ਪ੍ਰਮੋਸ਼ਨ ਕੇਸਾਂ ਦੀ ਤੁਰੰਤ ਮਨਜੂਰੀ ਦਿੱਤੀ ਜਾਵੇ ,ਕੁਝ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਪੈਂਡਿੰਗ ਤਨਖਾਹਾਂ ਦਾ ਜਲਦੀ ਭੁਗਤਾਨ ਕੀਤਾ ਜਾਵੇ।

ਇਸ ਸਮੇਂ ਡੀ ਏ ਵੀ ਕਾਲਜ ਫਾਰ ਵਿਮੈਨ ਫਿਰੋਜ਼ਪੁਰ ਛਾਉਣੀ ਦੇ ਪੀ ਸੀ ਸੀ ਟੀ ਯੂ ਯੂਨਿਟ ਦੇ ਕਾਲਜ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਕੌਰ ਅਤੇ ਸਕੱਤਰ ਡਾਕਟਰ ਮੀਨਾਕਸ਼ੀ ਮਿੱਤਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਡੀ ਏ ਵੀ ਕਾਲਜਾਂ ਵਿੱਚ ਰੈਗੂਲਰ ਕੰਮ ਕਰ ਰਹੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਵਿਰੋਧ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ 26 ਅਪ੍ਰੈਲ 2025 ਨੂੰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ 29 ਅਪ੍ਰੈਲ 2025 ਨੂੰ ਨਵੀਂ ਦਿੱਲੀ ਵਿਖੇ ਮੈਨੇਜਿੰਗ ਕਮੇਟੀ ਦੇ ਦਫਤਰ ਅੱਗੇ ਦੁਪਹਿਰੇ ਢਾਈ ਤੋਂ ਸਾਢੇ ਤਿੰਨ ਤੱਕ ਇਕ ਘੰਟਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਡਾਕਟਰ ਬਲਵੀਨ ਕੌਰ ਅਤੇ ਡਾਕਟਰ ਅਨੁਪਮਾ ਵੀ ਹਾਜ਼ਰ ਸਨ।


Share this News

Leave a comment

Your email address will not be published. Required fields are marked *