ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਦੋਵਾਂ ਫੋਰਮਾਂ ਦੇ ਸੱਦੇ ਉੱਤੇ ਪੰਜਾਬ ਭਰ ਦੇ 17 ਜਿਲਿਆਂ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਜੋਰਦਾਰ ਧਰਨੇ ਦਿੱਤੇ ਗਏ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਦੋਵਾਂ ਫੋਰਮਾਂ ਦੇ ਸੱਦੇ ਉੱਤੇ ਪੰਜਾਬ ਭਰ ਦੇ 17 ਜਿਲਿਆਂ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਜੋਰਦਾਰ ਧਰਨੇ ਦਿੱਤੇ ਗਏ
ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ ਕੀਤਾ
ਫਿਰੋਜ਼ਪੁਰ, ਮਾਰਚ 31, 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕੀ ਦੋਹਾਂ ਫੋਰਮਾਂ ਦੇ ਸੱਦੇ ਉੱਤੇ ਅੱਜ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਦੇ 17 ਜਿਲਿਆਂ ਵਿੱਚ ਸੱਤ ਮੰਤਰੀਆਂ ਤੇ 21 ਵਿਧਾਇਕਾਂ ਦੇ ਘਰਾਂ ਅੱਗੇ ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਵੱਲੋਂ ਵਿਸ਼ਾਲ ਧਰਨੇ ਦਿੱਤੇ ਗਏ।
ਇਨਾਂ ਧਰਨਿਆਂ ਵਿੱਚ 12 ਮੰਗਾਂ ਸਮੇਤ ਜਬਰ ਵਿਰੋਧੀ ਮੰਗਾਂ ਦਾ ਮੰਗ ਪੱਤਰ ਦਿੱਤੇ ਗਏ। ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਥਾਵਾਂ ਉੱਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ ਅਰੋੜਾ ਬਹੁਤ ਵੱਡੀ ਘਬਰਾਹਟ ਵਿੱਚ ਹਨ ਤੇ ਊਲ ਜਲੂਲ ਬਿਆਨ ਦੇ ਰਹੇ ਹਨ। ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਅਸੀਂ ਵਿਕਾਸ ਰੁਕਿਆ ਹੋਣ ਕਰਕੇ ਧਰਨੇ ਖਦੇੜੇ ਹਨ ਕਿ ਕਿ ਵਪਾਰੀਆਂ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਸੀ ਕਿਸਾਨਾਂ ਦੀਆਂ ਮੰਗਾਂ ਤਾਂ ਕੇਂਦਰ ਨਾਲ ਸੀ ਮੁੱਖ ਮੰਤਰੀ ਜੀ ਜੇਕਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸੀ ਤਾਂ ਕਿਸਾਨ 13 ਫਰਵਰੀ 2024 ਨੂੰ ਦਿੱਲੀ ਧਰਨਾ ਦੇਣ ਜਾ ਰਹੇ ਸਨ.
ਸ਼ੰਭੂ ਖਨੌਰੀ ਬਾਡਰਾਂ ਉੱਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਸੜਕਾਂ ਵਿੱਚ ਕੰਧਾਂ ਕੱਢ ਕੇ ਗੈਰ ਕਾਨੂੰਨੀ ਢੰਗਾਂ ਨਾਲ ਰੋੜ ਬੰਦ ਕੀਤੇ ਸੀ ਤੇ ਸ਼ਹੀਦ ਸ਼ੁਭ ਕਰਨ ਸਮੇਤ ਕਿੰਨੇ ਕਿਸਾਨਾਂ ਦੀ ਬਲੀ ਲਈ ਤੇ 433 ਜਖਮੀ ਕੀਤੇ ਸਨ। ਤੁਸੀਂ ਹਰਿਆਣਾ ਤੇ ਕੇਂਦਰ ਸਰਕਾਰ ਖਿਲਾਫ ਮੂੰਹ ਕਿਉਂ ਨਹੀਂ ਖੋਲਿਆ ਅਸੀਂ 6-8-14 ਦਸੰਬਰ ਨੂੰ 101 ਕਿਸਾਨਾਂ ਦਾ ਜਥਾ ਪੈਦਲ ਵੀ ਦਿੱਲੀ ਵੱਲ ਤੋਰਿਆ ਸੀ ਕੀ ਉਸ ਨੂੰ ਲੰਘਣ ਦਿੱਤਾ ਮੁੱਖ ਮੰਤਰੀ ਜੀ ਤੁਸੀਂ ਹਾਈਕੋਰਟ ਸੁਪਰੀਮ ਕੋਰਟ ਦੇ ਸਟੇਟਸ ਦੇ ਆਰਡਰ ਦੀ ਉਲੰਘਣਾ ਕਰਕੇ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕ ਕੇ ਜੋ ਜੁਲਮ ਕੀਤਾ,ਇਸ ਨੂੰ ਪੰਜਾਬ ਦੇ ਤਿੰਨ ਕਰੋੜ ਲੋਕ ਕਦੇ ਨਹੀਂ ਭੁੱਲਣਗੇ ਤੇ ਤੁਹਾਨੂੰ ਬੜੇ ਸਲੀਕੇ ਨਾਲ ਦਿੱਲੀ ਤੁਹਾਡੇ ਅਕਾਵਾਂ ਪਾਸ ਪੱਕੇ ਤੌਰ ਤੇ ਭੇਜ ਦੇਣਗੇ ਲੋਕਾਂ ਨੇ ਤੇਰੇ 94 ਵਿਧਾਇਕਾਂ ਨੂੰ ਜਬਰ ਕਰਨ ਲਈ ਨਹੀਂ ਚੁਣਿਆ ਸੀ ।
ਇਸ ਲਈ ਅੱਜ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਰਾਹੀਂ ਡੈਮਜ ਤੇ ਚੋਰੀ ਕੀਤੇ ਸਮਾਨ ਦੀ ਕਰੋੜਾਂ ਰੁਪਏ ਦੀ ਪੂਰਤੀ ਗੁਰਲਾਲ ਘਨੌਰ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨੀ, ਸਮਾਨ ਚੋਰੀ ਕਰਨ ਵਾਲਿਆਂ ਤੇ ਪਰਚੇ ਦਰਜ ਕਰਕੇ ਗਿਰਫਤਾਰੀ ਤੇ ਕਿਸਾਨ ਆਗੂ ਦੀ ਕੁੱਟਮਾਰ ਕਰਨ ਵਾਲੇ ਸ਼ੰਭੂ ਬਾਰਡਰ ਦੇ ਥਾਣੇਦਾਰ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।



































































































