#Politics

ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ 5 ਨਵੀਆਂ ਡਾਇਲਸਿਸ ਮਸ਼ੀਨਾਂ ਦਾ ਸਿਹਤ ਮੰਤਰੀ ਵੱਲੋਂ ਆਨਲਾਇਨ ਕੀਤਾ ਗਿਆ ਉਦਘਾਟਨ

Share this News

ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ 5 ਨਵੀਆਂ ਡਾਇਲਸਿਸ ਮਸ਼ੀਨਾਂ ਦਾ ਸਿਹਤ ਮੰਤਰੀ ਵੱਲੋਂ ਆਨਲਾਇਨ ਕੀਤਾ ਗਿਆ ਉਦਘਾਟਨ

ਹੰਸ ਫਾਂਊਡੇਸ਼ਨ ਵਲੋਂ ਸ਼ੁਰੂ ਕੀਤੇ ਡਾਇਲਾਸਿਸ ਯੂਨਿਟ ਵਿਚ ਦਵਾਈਆਂ ਅਤੇ ਡਾਇਲਸਿਸ ਬਿਲਕੁਲ ਮੁਫਤ ਕੀਤੇ ਜਾਣਗੇ: ਸਿਵਲ ਸਰਜਨ

ਫਿਰੋਜ਼ਪੁਰ,28 ਮਾਰਚ, 2025:  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਹੰਸ ਫਾਂਊਡੇਸ਼ਨ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਅੱਜ 5 ਨਵੀਆਂ ਡਾਇਲਸਿਸ ਮਸ਼ੀਨਾਂ ਦਾ ਯੂਨਿਟ ਸ਼ੁਰੂ ਕੀਤਾ ਗਿਆ, ਜੋ ਕਿ ਲੋੜਵੰਦ ਮਰੀਜਾਂ ਦੇ ਮੁਫਤ ਡਾਇਲਸਿਸ ਕਰਨਗੇ। ਡਾ. ਬਲਬੀਰ ਸਿੰਘ ਸਿਹਤ ਮੰਤਰੀ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਹਸਪਤਾਲਾਂ ਵਿਖ਼ੇ ਹੰਸ ਫਾਂਊਡੇਸ਼ਨ ਵਲੋਂ ਚਲਾਈਆਂ ਜਾਣ ਵਾਲੀਆਂ ਡਾਇਲਸਿਸ ਯੂਨਿਟਾਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਡਾ. ਰਾਜਵਿੰਦਰ ਕੌਰ ਸਿਵਲ ਸਰਜਨ, ਆਮ ਆਦਮੀ ਪਾਰਟੀ ਤੋਂ ਇੱਕਬਾਲ ਸਿੰਘ ਚੇਅਰਮੈਨ, ਹਿਮਾਂਸ਼ੂ ਠੱਕਰ ਅਤੇ ਐਲਵਿਨ ਭੱਟੀ ਇਸ ਆਨਲਾਈਨ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਸਨ। ਸਾਰਿਆਂ ਵਲੋਂ ਹੰਸ ਫਾਂਊਡੇਸ਼ਨ ਅਤੇ ਡਾ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦਾ ਇਸ ਉਪਰਾਲੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਹੰਸ ਫਾਂਊਡੇਸ਼ਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਨਵਾਂ ਡਾਇਲਸਿਸ ਯੂਨਿਟ ਸਥਾਪਤ ਕੀਤਾ ਗਿਆ ਹੈ, ਜਿੱਥੇ ਲੋੜਵੰਦ ਮਰੀਜਾਂ ਦਾ ਡਾਇਲਾਸਿਸ ਸਮੇਤ ਦਵਾਈਆਂ ਬਿਲਕੁਲ ਮੁਫਤ ਕੀਤਾ ਜਾਵੇਗਾ। ਪੰਜਾਬ ਵਿਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆ ਬੀਮਾਰੀਆਂ ਗੁਰਦਿਆਂ ਨੂੰ ਖਰਾਬ ਕਰ ਰਹੀਆਂ ਹਨ ਇਸ ਲਈ ਸਾਨੂੰ ਆਪਣੇ ਗੁਰਦਿਆਂ ਨੂੰ ਬਚਾਉਣ ਲਈ ਇਨ੍ਹਾ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ ਗੁਰਾਇਆ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁੱਪਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡਾਇਲਾਸਿਸ ਲਈ ਲੋੜਵੰਦ ਮਰੀਜਾ ਨੂੰ ਹੁਣ ਇੰਤਜਾਰ ਨਹੀਂ ਕਰਨਾ ਪਵੇਗਾ ਅਤੇ ਸਮੇਂ ਸਿਰ ਡਾਇਲਾਸਿਸ ਕੀਤੇ ਜਾਣਗੇ। ਜਿਸ ਨਾਲ ਇਹ ਮਰੀਜ ਤੰਦਰੁਸਤ ਰਹਿ ਸਕਣਗੇ।

ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਪੀਏ ਟੂ ਸਿਵਲ ਸਰਜਨ ਵਿਕਾਸ ਕਾਲੜਾ, ਰਜਨੀਸ਼ ਸ਼ਰਮਾ, ਹਰਮੀਤ ਸਿੰਘ ਖਾਈ, ਗੁਲਸ਼ਨ ਗੱਖੜ (ਬਲਾਕ ਪ੍ਰਧਾਨ), ਮੋਹਿਤ ਬਾਂਸਲ, ਮਨਪ੍ਰੀਤ ਸਿੰਘ ਅਤੇ ਹੰਸ ਫਾਂਊਡੇਸ਼ਨ ਦਾ ਸਟਾਫ ਹਾਜ਼ਰ ਸੀ।


Share this News

Leave a comment

Your email address will not be published. Required fields are marked *