#Politics

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦਾ ਚੌਥਾ ਸਥਾਪਨਾ ਦਿਵਸ ਮਨਾਇਆ 

Share this News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦਾ ਚੌਥਾ ਸਥਾਪਨਾ ਦਿਵਸ ਮਨਾਇਆ

ਫ਼ਿਰੋਜ਼ਪੁਰ, 27 ਮਾਰਚ, 2025:ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਕੈਂਪਸ ਵਿੱਚ ਯੂਨੀਵਰਸਿਟੀ ਦਾ ਚੌਥਾ ਸਥਾਪਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਫੈਕਲਟੀ, ਸਟਾਫ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਗਿਣਤੀ ਚ ਸਮੂਲੀਅਤ ਕੀਤੀ ਗਈ। ਇਸ ਮੌਕੇ ਤੇ ਯੂਨੀਵਰਸਿਟੀ ਸਟਾਫ ਤੇ ਵਿਦਿਆਰਥੀਆਂ ਵਲੋਂ ਕੈਂਪਸ ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਭਾਈ ਸੰਦੀਪ ਸਿੰਘ ਭਾਵੜਾ ਕਥਾ ਵਾਚਕ, ਭਾਈ ਜਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੂ. ਸ੍ਰੀ ਜਾਮਨੀ ਸਾਹਿਬ, ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਬਾਅਦ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਯੂਨੀਵਰਸਿਟੀ ਦੇ ਮਾਣਯੋਗ ਉਪ ਕੁਲਪਤੀ ਡਾ ਸੁਸ਼ੀਲ ਮਿੱਤਲ ਨੇ ਆਪਣੇ ਸੰਦੇਸ਼ ਰਾਹੀਂ ਯੂਨੀਵਰਸਿਟੀ ਦੇ ਚੌਥੇ ਸਥਾਪਨਾ ਦਿਵਸ ਸੰਬੰਧੀ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਜੀ। ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਨੇ ਜਿੱਥੇ ਇਸ ਸਮਾਗਮ ਚ ਪਹੁਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਫੈਕਲਟੀ, ਸਟਾਫ ਤੇ ਵਿਦਿਆਰਥੀਆਂ ਨੂੰ ਚੌਥੇ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਯੂਨੀਵਰਸਿਟੀ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਲਈ ਆਸ ਪ੍ਰਗਟਾਈ। ਵਰਨਣਯੋਗ ਹੈ ਕਿ ਇਹ ਸੰਸਥਾ ਗੁਰੂ 1995 ਚ ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਨਾਮ ਨਾਲ ਸਥਾਪਿਤ ਕੀਤੀ ਗਈ ਸੀ, ਬਾਅਦ ਵਿੱਚ ਇਸਨੂੰ ਅਪਗ੍ਰੇਡ ਕਰਕੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਸ ਕੈਂਪਸ ਨੂੰ 26 ਮਾਰਚ ਨੂੰ 2021 ਨੂੰ ਫੇਰ ਅਪਗ੍ਰੇਡ ਕਰਕੇ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਗਿਆ। ਹੁਣ ਇਸ ਯੂਨੀਵਰਸਿਟੀ ਵਿੱਚ ਇੰਜ ਕੋਰਸਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਸੁਰੂ ਹੋ ਚੁੱਕੇ ਹਨ ਜੋ ਕਿ ਸਫਲਤਾਪੂਰਬਕ ਚੱਲ ਰਹੇ ਹਨ ।


Share this News

Leave a comment

Your email address will not be published. Required fields are marked *