#Politics

ਮਧੂ ਮੱਖੀ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਨੇ ਕਰਵਾਇਆ ਦੋ ਰੋਜ਼ਾ ਸੈਮੀਨਾਰ

Share this News

ਮਧੂ ਮੱਖੀ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਨੇ ਕਰਵਾਇਆ ਦੋ ਰੋਜ਼ਾ ਸੈਮੀਨਾਰ


ਫ਼ਿਰੋਜ਼ਪੁਰ, 14 ਮਾਰਚ, 2025:ਪੰਜਾਬ ਸਰਕਾਰ ਦੇ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀਮਤੀ ਸ਼ੈਲਿੰਦਰ ਕੋਰ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਨੈਸ਼ਨਲ ਬੀ—ਕੀਪਿੰਗ ਅਤੇ ਹਨੀ ਮਿਸ਼ਨ ਸਕੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਦੋ ਰੋਜਾ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ ਕਰਨ ਅਤੇ ਨਵੀਨਤਮ ਤਕਨੀਕਾਂ ਰਾਹੀਂ ਮਿੱਠਾ ਇਨਕਲਾਬ ਲਿਆਉਣ ਲਈ ਜਿਲ੍ਹੇ ਅੰਦਰ ਸਿਲਵਰ ਬਰਡ ਸਿਨੇਮਾ ਦੇ ਹਾਲ ਮੱਲਵਾਲ, ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਦੇ ਸ਼ੁਰੂ ਵਿੱਚ ਡਾ. ਬਲਕਾਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਫ਼ਿਰੋਜ਼ਪੁਰ ਨੇ ਵੱਖ—ਵੱਖ ਬਲਾਕਾਂ ਤੋ ਆਏ ਹੋਏ ਮਧੂ ਮੱਖੀ ਪਾਲਕਾਂ ਅਤੇ ਬਾਗਬਾਨਾਂ ਨੂੰ ਆਇਆ ਕਹਿ ਕੇ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਿਆਦਾਤਰ ਮਧੂ ਮੱਖੀ ਪਾਲਕ ਛੋਟੇ ਅਤੇ ਬੇ ਜ਼ਮੀਨੇ ਕਿਸਾਨਾਂ ਵੱਲੋਂ ਸਹਇਕ ਧੰਦੇ ਅਪਣਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ।ਇਸ ਤੋਂ ਬਾਅਦ ਉਨ੍ਹਾਂ ਨੇ ਆਏ ਹੋਏ ਸਾਰੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਹੂਲਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ| ਉਨ੍ਹਾਂ ਨੇ ਮਧੂ ਮੱਖੀ ਪਾਲਣ ਦੀ ਮਹੱਤਤਾ,ਇਸ ਦੇ ਵਿਆਪਕ ਲਾਭ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਵੱਧ ਤੋਂ ਵੱਧ ਵਿੱਤੀ ਸਹੂਲਤਾ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਖੇਤੀਬਾੜੀ ਵਿਭਾਗ ਤੋ ਹਾਜ਼ਰ ਹੋਏ ਡਾ: ਸਾਵਨ ਸਰਮਾ ਪੋ੍ਰਜੈਕਟ ਡਾਇਰੈਕਟਰ ਆਤਮਾ, ਡਾ:ਸੀਮਾ ਸਿੱਧੂ ਭੂਮੀ ਅਤੇ ਜਲ ਸੰਭਾਲ ਵਿਭਾਗ, ਡਾ:ਗੁਲਬਾਗ ਸਿੰਘ ਮੱਛੀ ਪਾਲਣ ਵਿਭਾਗ, ਸ੍ਰੀ ਕੁਲਵਿੰਦਰ ਸਿੰਘ ਜ਼ਿਲ੍ਹਾ ਰੋਜਗਾਰ ਦਫ਼ਤਰ, ਸ੍ਰੀਮਤੀ ਗੀਤਾ ਮਹਿਤਾ ਐਲ.ਡੀ.ਐਮ, ਡਾ:ਆਨੰਦ ਗੌਤਮ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਟਾਟਾ ਰੈਲੀ ਇੰਡੀਆ ਲਿਮਟਿਡ ਤੋਂ ਸੁਧੀਰ ਦੂਬੇ ਨੇ ਆਪਣੇ—ਆਪਣੇ ਮਹਿਕਮਿਆ ਵਿੱਚ ਚੱਲ ਰਹੀਆਂ ਗਤੀਵਿਧੀਆਂ ਅਤੇ ਭਲਾਈ ਸਕੀਮਾਂ ਸਬੰਧੀ ਵਿਸਥਾਰ ਸਹਿਤ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਲਗਭਗ 200 ਕਿਸਾਨਾਂ ਵੱਲੋ ਸ਼ਮੂਲੀਅਤ ਕੀਤੀ ਗਈ।ਇਸ ਤੋ ਇਲਾਵਾ ਫੀਲਡ ਵਿਜਿਟ ਦੌਰਾਨ ਪਿੰਡ ਹਾਮਦ ਵਿਖੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਮਹੱਈਆ ਕਰਵਾਈ ਗਈ।ਸ੍ਰੀ ਸਿਮਰਨ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਫ਼ਿਰੋਜ਼ਪੁਰ ਨੇ ਸਟੇਜ਼ ਸੁੰਚਾਲਨ ਬਾਖੂਬੀ ਨਿਭਾਈ।ਇਸ ਮੌਕੇ ਸ੍ਰੀ ਪਰਦੀਪ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।


Share this News
ਮਧੂ ਮੱਖੀ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਨੇ ਕਰਵਾਇਆ ਦੋ ਰੋਜ਼ਾ ਸੈਮੀਨਾਰ

Leave a comment

Your email address will not be published. Required fields are marked *