#Politics

ਸੀ.ਐੱਮ.ਦੀ ਯੋਗਸ਼ਾਲਾ ਪ੍ਰੋਜੈੱਕਟ ਅਧੀਨ ਯੋਗਾ ਕਲਾਸਾਂ ਬਣੀਆਂ ਲੋਕਾਂ ਲਈ ਵਰਦਾਨ

Share this News

ਸੀ.ਐੱਮ.ਦੀ ਯੋਗਸ਼ਾਲਾ ਪ੍ਰੋਜੈੱਕਟ ਅਧੀਨ ਯੋਗਾ ਕਲਾਸਾਂ ਬਣੀਆਂ ਲੋਕਾਂ ਲਈ ਵਰਦਾਨ

ਫ਼ਿਰੋਜ਼ਪੁਰ ਵਿੱਚ ਚੱਲ ਰਹੀਆਂ ਹਨ 93 ਯੋਗ ਕਲਾਸਾਂ : ਡੀ.ਸੀ.

ਫ਼ਿਰੋਜ਼ਪੁਰ, 3 ਅਪ੍ਰੈਲ , 2025: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸੀ.ਐੱਮ. ਦੀ ਯੋਗਸ਼ਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ) ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 93 ਯੋਗਾ ਕਲਾਸਾਂ ਸਵੇਰੇ-ਸ਼ਾਮ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਤੇ ਪਿੰਡਾਂ ਵਿੱਚ ਚੱਲ ਰਹੀਆ ਹਨ ਜਿਨਾਂ ਵਿੱਚ 3000 ਤੋਂ ਵੱਧ ਵਿਆਕਤੀ ਰੋਜ਼ਾਨਾ ਯੋਗਾ ਕਰਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਨਜ਼ਦੀਕ ਮੁਫ਼ਤ ਯੋਗਾ ਕਲਾਸਾਂ ਵਿੱਚ ਪਹੁੰਚ ਕੇ ਇਸ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੇ ਨੇੜੇ ਦੇ ਜਨਤਕ ਪਾਰਕਾਂ, ਲੋਕਲ ਪਾਰਕਾਂ, ਧਰਮਸ਼ਾਲਾ, ਮੁਹੱਲੇ ਆਦਿ ਕਿਸੇ ਵੀ ਸਾਂਝੀ ਜਗ੍ਹਾ ਵਿੱਚ ਜ਼ਰੂਰ ਯੋਗਾ ਕਲਾਸਾਂ ਸ਼ੁਰੂ ਕਰਵਾਉਣ।
ਉਨ੍ਹਾਂ ਨੇ ਹਰ ਨਾਗਰਿਕ ਨੂੰ ਆਪਣੀ ਸਿਹਤ ਲਈ ਦਿਨ ਵਿੱਚ 1 ਘੰਟਾ ਯੋਗਾ ਕਲਾਸ ਲਈ ਕੱਢਣ ਲਈ ਕਿਹਾ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕਲਾਸਾਂ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਚੰਗੀ ਜੀਵਨਸ਼ੈਲੀ ਅਪਨਾਉਣ ਲਈ ਕਿਹਾ।
ਇਸ ਸਬੰਧੀ ਜ਼ਿਲ੍ਹੇ ਦੇ ਯੋਗਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਸਮਾਂ ਪਬਲਿਕ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਵਿੱਚ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਹਰ ਵਰਗ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਕਦਮ ਵਧਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਇਲ ਨੰਬਰ ‘ਤੇ ਮਿਸ ਕਾਲ ਕਰਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇੱਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ ਜਿੱਥੇ 25 ਵਿਅਕਤੀ ਯੋਗਾ ਕਲਾਸ ਲਗਾ ਸਕਣ। ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਜਿੱਥੇ ਵੱਡੀ ਗਿਣਤੀ ਲੋਕ ਇਸ ਸਕੀਮ ਦਾ ਫ਼ਾਇਦਾ ਉਠਾ ਰਹੇ ਹਨ, ਓਥੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਵੀ ਕਰ ਰਹੇ ਹਨ।


Share this News

Leave a comment

Your email address will not be published. Required fields are marked *