#Politics

ਵਿਧਾਇਕ ਰਜਨੀਸ਼ ਕੁਮਾਰ ਦਹੀਏ ਦੇ ਦਫਤਰ ਅੱਗੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਵੱਲੋਂਕਿਸਾਨ ਤੇ ਕੀਤੇ ਜਬਰ ਦੇ ਵਿਰੁੱਧ ਕੀਤਾ ਰੋਸ਼ ਪ੍ਦਸ਼ਰਨ

Share this News

ਵਿਧਾਇਕ ਰਜਨੀਸ਼ ਕੁਮਾਰ ਦਹੀਏ ਦੇ ਦਫਤਰ ਅੱਗੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਵੱਲੋਂਕਿਸਾਨ ਤੇ ਕੀਤੇ ਜਬਰ ਦੇ ਵਿਰੁੱਧ ਕੀਤਾ ਰੋਸ਼ ਪ੍ਦਸ਼ਰਨ

 

ਫਿਰੋਜ਼ਪੁਰ, ਮਾਰਚ 31, 2025: ਕਿਸਾਨ ਮਜਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਕ ਦੇ ਸੱਦੇ ਤੇ ਵਿਧਾਇਕ ਰਜਨੀਸ਼ ਦਹੀਏ ਦੇ ਦਫਤਰ ਅੱਗੇ ਕਿਸਾਨ ਮਜਦੂਰ ਜਥੇਬੰਦੀਆ ਵੱਲੋਂ ਧਰਨਾ ਲਾ ਕੇ ਰੋਸ਼ ਪ੍ਦਸ਼ਰਨ ਕੀਤਾ ਗਿਆ।

ਅੱਜ ਦੇ ਰੋਸ਼ ਪ੍ਦਸ਼ਰਨ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਸਕੱਤਰ ਡਾ ਗੁਰਮੇਲ ਸਿੰਘ ਫੱਤੇਵਾਲਾ, ਮੰਗਲ ਸਿੰਘ ਸਵਾਈ ਕੇ, ਭਾਰਤੀ ਕਿਸਾਨ ਯੂਨੀਅਨ ਕਾਂਤੀਕਾਰੀ ਫੂਲ ਦੇ ਪਰਮਜੀਤ ਕੋਰ ਮੁਦਕੀ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਿਲ੍ਹਾ ਪ੍ਧਾਨ ਪਰਮਜੀਤ ਸਿੰਘ ਭੁੱਲਰ ਤੇ ਕਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਦੇ ਇਛਾਰੇ ਤੇ ਭਗਵੰਤ ਮਾਨ ਸਰਕਾਰ ਨੇ ਜੋ ਸ਼ੰਬੂ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨਾਂ ਮਜਦੂਰਾਂ ਬੀਬੀਆ ਤੇ ਤਸ਼ੰਦਦ ਕੀਤਾ ਹੈ ਉਹ ਅੱਤ ਨਿੰਦਨਯੋਗ ਵਰਤਾਰਾ ਹੈ। ਜੋ ਅੱਜ ਵੀ ਜਾਰੀ ਹੈ ਹਲਕਾ ਧਰਮ ਕੋਟ ਦੇ ਵਿਧਾਇਕ ਸਾਡੀ ਠੋਸ ਵੱਲੋਂ ਘਰ ਅੱਗੇ ਸ਼ਾਂਤਮਈ ਤਰੀਕੇ ਨਾਲ ਧਰਨਾ ਲਾਉਣ ਆਏ ਕਿਸਾਨਾਂ ਤੇ ਤਸ਼ੰਦਦ ਕੀਤਾ ਹੈ, ਸਮਾਨ ਖੋਇਆ ਹੈ। ਉਸ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।

ਵਿਧਾਇਕ ਵਿਰੁੱਧ ਸਰਕਾਰ ਕਾਰਵਾਈ ਕਰੇ। ਧਰਨਾ ਲਾਉਣਾ ਸਵਿਧਾਨਕ ਹੱਕ ਹੈ। ਇਸ ਕਰਕੇ ਖੋਹਿਆ ਨਹੀਂ ਜਾ ਸਕਦਾ। ਆਗੂਆਂ ਕਿਹਾ ਕਿ ਸ਼ੰਬੂ ਖਨੌਰੀ ਬਾਰਡਰਾਂ ਤੇ ਟਰਾਲੀਆਂ ਸਮੇਤ ਚੋਰੀ ਹੋਏ ਜਾ ਡੈਮਡ ਹੋਏ ਸਾਰੇ ਸਮਾਨ ਸਰਕਾਰ ਭਰਭਾਈ ਕਰੇ, ਸਮਾਨ ਚੋਰੀ ਕਰਨ ਜਾ ਕਰਵਾਉਣ ਵਾਲੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਤੇ ਕਾਰਵਾਈ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ, ਐਮ ਐਸ ਪੀ ਸਮੇਤ 12 ਮੰਗਾਂ ਲਾਗੂ ਕੀਤੀਆਂ ਜਾਣ।

ਇਸ ਮੌਕੇ ਜੋਨ ਪ੍ਧਾਨ ਗੁਰਮੇਲ ਸਿੰਘ ਜੀਆ ਬੱਗਾ, ਮੱਖਣ ਸਿੰਘ ਤਲਵੰਡੀ ਭਾਈ, ਗੁਰਦਿਆਲ ਸਿੰਘ ਟਿੱਬੀ, ਅਵਤਾਰ ਸਿੰਘ ਸਾਬੂਆਣਾ ਫਤਿਹ ਸਿੰਘ ਕੋਟ ਕਰੋੜ, ਜਸਬੀਰ ਸਿੰਘ ਢੋਲੇ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ।


Share this News

Leave a comment

Your email address will not be published. Required fields are marked *